ਕੀ ਮੈਂ ਇਹਦੇ ਲਈ ਯੋਗ ਹਾਂ? ਤੁਹਾਨੂੰ ਇਹ ਸਮਾਰਟ ਫੋਨ ਮਿਲ ਸਕਦਾ ਹੈ ਜੇ

 
 • ਤੁਸੀ ਸਥਾਈ ਰੂਪ ਤੋ ਪੰਜਾਬ ਦੇ ਨਿਵਾਸੀ ਹੋਣੇ ਚਾਹੀਦ ਹੋ
 • ਤੁਹਾਡੀ ਉਮਰ 18 – 35 ਸਾਲ ਦ ਦਰਮਿਆਨ ਹੈ
 • ਤੁਸੀਂ 10ਵੀਂ ਪਾਸ ਹੋਣੇ ਚਾਹੀਦੇ ਹੋ
 • ਤੁਹਾਡੀ ਘਰੇਲੂ ਸਲਾਨਾ ਆਮਦਨ 6 ਲੱਖ ਤੋ ਘੱਟ ਹੈ

ਕੈਪਟਨ ਸਮਾਰਟ ਕਨੈਕਟ ਸਕੀਮ

ਕੈਪਟਨ ਅਮਰਿੰਦਰ ਸਿੰਘ ਦੀ ਨੌਜਵਾਨਾਂ ਲਈ ਨਵੀਂ ਪਹਿਲ ਜੋ ਪੰਜਾਬ ਦੇ ਨੌਜਵਾਨਾਂ ਨੂੰ

 • ਇੱਕ ਸਮਾਰਟਫੋਨ ਅਤੇ ਇੰਟਰਨੇਟ ਦੁਆਰਾ ਡਿਜ਼ੀਟਲੀ ਜੋੜ ਰਹੀ ਹੈ
 • ਆਤਮ ਨਿਰਭਰ ਬਣਾ ਰਹੀ ਹੈ ਤਾਂ ਕਿ ਉਹ ਆਪਣੇ ਮੌਕੇ ਖ਼ੁਦ ਬਣਾ ਸਕਣ
 • ਦੁਨਿਆਂ ਨਾਲ ਜੋੜਿਆ ਜਾ ਸਕੇ

***ਇਹ ਫੀਚਰ ਸਿਰਫ ਤੁਹਾਡੀ ਜਾਣਕਾਰੀ ਲਈ ਹਨ, ਰੰਗ ਅਤੇ ਮੌਡਲ ਵਿੱਚ ਫ਼ਰਕ ਹੋ ਸਕਦਾ ਹੈ ***

ਸਵਾਲ ਤੇ ਜਵਾਬ (FAQs)

ਇਹ ਸਮਾਰਟਫੋਨ ਲਈ ਯੋਗ ਕੋਣ ਹੈ?

ਤੁਹਾਨੂੰ ਇਹ ਸਮਾਰਟਫੋਨ ਮਿਲ ਸਕਦਾ ਹੈ ਅਗਰ ਤੁਸੀਂ ਪੰਜਾਬ ਦੇ ਸਥਾਈ ਵਸਨੀਕ ਹੋ, ਤੁਸੀਂ ੧੦ਵੀਂ ਪਾਸ ਹੋਣੇ ਚਾਹੀਦੇ ਹੋਂ, ਤੁਹਾਡੀ ਉਮਰ ੧੮ ਤੋਂ ੩੫ ਦੇ ਵਿੱਚ ਹੈ ਅਤੇ ਤੁਹਾਡੀ ਘਰੇਲੂ ਸਲਾਨਾ ਆਮਦਣ ੬ ਲੱਖ ਤੋਂ ਘੱਟ ਹੈ।

ਮੈਨੂੰ ਸਮਾਰਟ ਫੋਨ ਲੈਣ ਲਈ ਕਿੱਥੇ ਦਰਜ ਕਰਵਾਉਣਾ ਪਵੇਗਾ ?

ਤੁਸੀ ਸਿਰਫ ਵੈਬਸਾਈਟ captainsmartconnect.com ਤੇ ਹੀ ਦਰਜ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕੋਈ ਵੀ ਤਰੀਕਾ ਸੰਬਵ ਨਹੀਂ ਹੈ।

ਮੈਂ ਇਸ ਵੈਬਸਾਈਟ ਤੇ ਕਿਉਂ ਰਜਿਸਟਰ ਕਰਾਂ?

ਇਸ ਸਕੀਮ ਦੇ ਤਹਿਤ ਸਮਾਰਟਫੋਨ ਰਜਿਸਟਰੇਸ਼ਨ ਦੇ ਹਿਸਾਬ ਨਾਲ ਦਿੱਤੇ ਜਾਣਗੇ ਜੋ ਪਹਿਲਾਂ ਰਜਿਸਟਰ ਕਰੇਗਾ ਉਸਨੂੰ ਪਹਿਲਾਂ ਮੋਬਾਇਲ ਮਿਲੇਗਾ। ਕੈਪਟਨ ਦੀ ਇੱਕ ਸਰਕਾਰ ਬਣਨ ਤੋਂ ਬਾਅਦ ਸਿਰਫ ਉਹਨਾਂ ਲੋਕਾਂ ਨੂੰ ਹੀ ਮੋਬਾਇਲ ਮਿਲੇਗਾ ਜਿਨ੍ਹਾਂ ਨੇ ਇਸ ਵੈਬਸਾਈਟ ਤੇ ਰਜਿਸਟਰ ਕੀਤਾ ਹੈ

ਇਸ ਵੈਬਸਾਇਟ ਤੇ ਰਜਿਸਟਰ ਕਿਵੇਂ ਕਰਾਂ?

 • ਵੈਬਸਾਈਟ ਤੇ ਆਪਣਾ ਵੇਰਵਾ ਭਰੋ
 • ਉਸ ਤੋਂ ਬਾਅਦ - - ਤੇ ਕਲਿਕ ਕਰੋ ਅਤੇ ਤੁਹਾਨੂੰ ਤੁਹਾਡੇ ਮੋਬਾਇਲ ਤੇ ਔ.ਟੀ.ਪੀ (ਵਨ ਟਾਈਮ ਪਾਸਵਰਡ) ਆਵੇਗਾ।
 • ਵੈਬਸਾਈਟ ਵਲੋਂ ਪੁਛੇ ਜਾਣ ਤੇ ਔ.ਟੀ.ਪੀ ਭਰੋ ਅਤੇ ਸਬਮਿਟ ਤੇ ਕਲਿਕ ਕਰੋ
 • ਐਸ.ਐਮ.ਐਸ ਅਤੇ ਈ-ਮੇਲ ਰਾਹੀਂ ਤੁਹਾਨੂੰ ਇੱਕ ਰਸੀਦ ਭੇਜੀ ਜਾਵੇਗੀ ਜਿਸ ਦੇ ਅੰਦਰ ਤੁਹਾਡਾ ਕੋਡ ਹੋਵੇਗਾ ਜੋ ਤੁਸੀਂ ਆਪਣੇ ਕੋਲ ਰੱਖਣਾ ਹੈ। ਸਰਕਾਰ ਬਣਨ ਤੋਂ ਬਾਅਦ ਜਦ ਸਕੀਮ ਸ਼ੁਰੂ ਹੋ ਜਾਵੇਗੀ ਤਾਂ ਤੁਸੀਂ ਇਹ ਰਸੀਦ ਅਤੇ ਸਰਕਾਰ ਦੁਆਰਾ ਦਿੱਤਾ ਗਿਆ ਕੋਈ ਵੀ ਪਛਾਣ ਪੱਤਰ ਲੈ ਕੇ ਜਾਓ ਅਤੇ ਆਪਣਾ ਸਮਾਰਟਫੋਨ ਪ੍ਰਾਪਤ ਕਰੋ

ਮੈਂ ਇਹ ਸਮਾਰਟਫੋਨ ਕਿਵੇਂ ਪ੍ਰਾਪਤ ਕਰ ਸਕਦਾ ਹਾਂ ?

ਸਰਕਾਰ ਦੁਆਰਾ ਇਸ ਬਾਰੇ ਇੱਕ ਅਧਿਕਾਰਿਕ ਸੂਚਨਾ ਦਿੱਤੀ ਜਾਵੇਗੀ। ਨਾਲ ਹੀ ਤੁਹਾਨੂੰ ਤੁਹਾਡੇ ਰਜਿਸਰਟਡ ਮੋਬਾਈਲ ਫੋਨ ਅਤੇ ਈ-ਮੇਲ ਆਈ.ਡੀ. ਉੱਤੇ ਦਿਸ਼ਾ ਨਿਰਦੇਸ਼ ਭੇਜੇ ਜਾਣਗੇ। ਆਪਣਾ ਸਮਾਰਟਫੋਨ ਪਾਉਣ ਲਈ ਤੁਹਾਨੂੰ ਆਪਣੀ ਰਸੀਦ ਦੇ ਨਾਲ ਕੋਡ ਅਤੇ ਆਈ.ਡੀ ਕਾਰਡ ਦਿਖਾਉਣਾ ਪਵੇਗਾ।

ਮੈਨੂੰ ਇਹ ਸਮਾਰਟਫੋਨ ਕਦੋਂ ਪ੍ਰਾਪਤ ਹੋਵੇਗਾ ?

ਕੈਪਟਨ ਦੀ ਸਰਕਾਰ ਬਣਨ ਤੋਂ 100 ਦਿਨਾਂ ਦੇ ਅੰਦਰ ਇਹ ਸਮਾਰਟਫੋਨ ਮਿਲਣੇ ਸ਼ੁਰੂ ਹੋ ਜਾਣਗੇ। ਇਸ ਬਾਰੇ ਅਧਿਕਾਰਕ ਸੁਚਨਾ ਅਖਬਾਰਾਂ ਅਤੇ ਤੁਹਾਡੇ ਰਜਿਟਰਡ ਸਮਾਰਟਫੋਨ ਅਤੇ ਈ-ਮੇਲ ਆਈ.ਡੀ 'ਤੇ ਵੀ ਦਿੱਤੀ ਜਾਵੇਗੀ। ਸਿਰਫ ਉਨ੍ਹਾਂ ਲੋਕਾਂ ਨੂੰ ਇਹ ਸਮਾਰਟਫੋਨ ਦਿੱਤੇ ਜਾਣਗੇ ਜਿਨ੍ਹਾਂ ਨੇ www.captainsmartconnect.com ਉੱਤੇ ਰਜਿਸਟਰ ਕੀਤਾ ਹੈ |

ਮੇਰਾ ਭਰਾ ਅਤੇ ਮੈਂ ਇੱਕੋ ਮੋਬਾਈਲ ਫੋਨ ਇਸਤੇਮਾਲ ਕਰਦੇ ਹਾਂ? ਕੀ ਤੁਸੀਂ ਦੱਸ ਸਕਦੇ ਹੋ ਅਸੀਂ ਆਪਣੇ ਆਪ ਨੂੰ ਕਿਵੇਂ ਰਜਿਸਟਰ ਕਰਵਾਈਏ ?

ਤੁਸੀ ਦੋਵੇਂ ਚਾਹੋਂ ਤਾਂ ਇੱਕੋ ਮੋਬਾਈਲ ਤੋਂ ਰਜਿਸਟਰ ਕਰਵਾ ਸਕਦੇ ਹੋ। ਇੱਕ ਮੋਬਾਇਲ ਨੰਬਰ ਤੋਂ ਪੰਜ ਓ.ਟੀ.ਪੀ (ਵਨ ਟਾਇਮ ਪਾਸਵਰਡ ) ਤਿਆਰ ਕੀਤੇ ਜਾ ਸਕਦੇ ਹਨ । ਇਸ ਲਈ ਤੁਸੀਂ ਚਾਹੋਂ ਤਾਂ ਆਪਣੇ ਪੰਜ ਦੋਸਤਾਂ ਦੀ ਵੀ ਮਦਦ ਕਰ ਸਕਦੇ ਹੋਣ ਅਤੇ ਇੱਕੋ ਫੋਨ ਤੋ ਅਪਲਾਈ ਕਰ ਸਕਦੇ ਹੋ ਪਰ ਸੁਝਾਵ ਇਹ ਹੈ ਕਿ ਰਜਿਸਟਰ ਕਰਨ ਲਈ ਇੱਕ ਬੰਦਾ ਇੱਕ ਨੰਬਰ ਹੀ ਇਸਤੇਮਾਲ ਕਰੇ |

ਕੀ ਮੈਂ ਇੱਕ ਤੋ ਵੱਧ ਫੋਨ ਲਈ ਅਪਲਾਈ ਕਰ ਸਕਦਾ ਹਾਂ ?

ਨਹੀਂ। ਜੇਕਰ ਕਿਸੀ ਤਰ੍ਹਾਂ ਤੁਹਾਡੇ ਕੋਲ ਇੱਕ ਤੋ ਵੱਧ ਕੋਡ ਆ ਜਾਂਦੇ ਹਨ ਫਿਰ ਵੀ ਤੁਹਾਨੂੰ ਸਿਰਫ ਇੱਕ ਹੀ ਸਮਾਰਟਫੋਨ ਮਿਲੇਗਾ। ਸਮਾਰਟਫੋਨ ਲੈਣ ਲਈ ਤੁਹਾਨੂੰ ਆਪਣੀ ਰਸੀਦ ਅਤੇ ਕੋਡ ਦੇ ਨਾਲ ਆਈ.ਡੀ. ਕਾਰਡ ਦੇ ਨਾਲ ਪੂਰੀ ਪਹਿਚਾਣ ਦੇਣੀ ਪਵੇਗੀ। ਫਿਰ ਹੀ ਤੁਸੀਂ ਸਮਾਰਟਫੋਨ 'ਤੇ ਆਪਣਾ ਦਾਵਾ ਕਰ ਸਕਦੇ ਹੋਂ ।